ਸਪੋਰਟਸ ਡੈਸਕ- ਮੱਧ-ਪੂਰਬ ਵਿੱਚ ਅਮਰੀਕਾ-ਇਜ਼ਰਾਈਲ ਅਤੇ ਈਰਾਨ ਵਿਚਾਲੇ ਵਧਦੇ ਫੌਜੀ ਤਣਾਅ ਦਾ ਅਸਰ ਹੁਣ ਖੇਡ ਜਗਤ ‘ਤੇ ਵੀ ਪੈਣਾ ਸ਼ੁਰੂ ਹੋ ਗਿਆ ਹੈ। ਸੁਰੱਖਿਆ ਕਾਰਨਾਂ ਅਤੇ ਅੰਤਰਰਾਸ਼ਟਰੀ ਹਾਲਾਤ ਨੂੰ ਦੇਖਦੇ ਹੋਏ ਆਈ.ਸੀ.ਸੀ. ਮੇਨਜ਼ ਕ੍ਰਿਕਟ ਵਿਸ਼ਵ ਕੱਪ ਲੀਗ-2 (CWC League-2) ਦੇ 6 ਅਹਿਮ ਮੁਕਾਬਲਿਆਂ ਨੂੰ ਫਿਲਹਾਲ ਟਾਲ ਦਿੱਤਾ ਗਿਆ ਹੈ।
ਨੇਪਾਲ-ਓਮਾਨ-ਯੂਏਈ ਟ੍ਰਾਈ ਸੀਰੀਜ਼ ‘ਤੇ ਰੋਕ
ਇਹ ਮੈਚ ਨੇਪਾਲ ਦੀ ਰਾਜਧਾਨੀ ਕਾਠਮੰਡੂ ਦੇ ਕੀਰਤੀਪੁਰ ਸਥਿਤ ਤ੍ਰਿਭੁਵਨ ਯੂਨੀਵਰਸਿਟੀ ਇੰਟਰਨੈਸ਼ਨਲ ਕ੍ਰਿਕਟ ਗਰਾਊਂਡ ਵਿੱਚ 10 ਤੋਂ 20 ਮਾਰਚ ਦੇ ਵਿਚਕਾਰ ਖੇਡੇ ਜਾਣੇ ਸਨ। ਇਸ ਟ੍ਰਾਈ-ਸੀਰੀਜ਼ ਵਿੱਚ ਨੇਪਾਲ, ਓਮਾਨ ਅਤੇ ਯੂਨਾਈਟਿਡ ਅਰਬ ਐਮੀਰੇਟਸ (UAE) ਦੀਆਂ ਟੀਮਾਂ ਨੇ ਹਿੱਸਾ ਲੈਣਾ ਸੀ। ਨੇਪਾਲ ਕ੍ਰਿਕਟ ਐਸੋਸੀਏਸ਼ਨ (CAN) ਨੇ ਸੋਸ਼ਲ ਮੀਡੀਆ ਰਾਹੀਂ ਪੁਸ਼ਟੀ ਕੀਤੀ ਹੈ ਕਿ ਆਈ.ਸੀ.ਸੀ. ਅਤੇ ਸਬੰਧਤ ਬੋਰਡਾਂ ਨਾਲ ਸਲਾਹ-ਮਸ਼ਵਰੇ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ ਅਤੇ ਜਲਦ ਹੀ ਨਵੀਆਂ ਤਰੀਕਾਂ ਦਾ ਐਲਾਨ ਕੀਤਾ ਜਾਵੇਗਾ।
ਇਹ ਵੀ ਪੜ੍ਹੋ- ਸੈਮੀਫਾਈਨਲ ਮੈਚਾਂ ਤੋਂ ਪਹਿਲਾਂ ICC ਦਾ ਵੱਡਾ ਐਲਾਨ, ਇਹ ਦਿੱਗਜ ਕਰਨਗੇ ਜਿੱਤ-ਹਾਰ ਦਾ ਫੈਸਲਾ
Notice: CWC League 2 Matches Postponed
In mild of the present state of affairs within the Middle East, the CWC League 2 matches scheduled to start on March 10 in Kathmandu have been postponed till additional discover.
The affected fixtures embody the matches involving Oman, UAE, and Nepal.…
— CAN (@CricketNep) March 4, 2026
ਇਹ ਵੀ ਪੜ੍ਹੋ- ਸੈਮੀਫਾਈਨਲ ਤੋਂ ਪਹਿਲਾਂ ਟੀਮ ਇੰਡੀਆ ‘ਚ ਹਲਚਲ, ਕਪਤਾਨ ਸਣੇ 3 ਖਿਡਾਰੀਆਂ ਨੇ ਛੱਡਿਆ ਟੀਮ ਦਾ ਸਾਥ!
2027 ਵਿਸ਼ਵ ਕੱਪ ਲਈ ਅਹਿਮ ਹੈ ਇਹ ਲੀਗ
ਜ਼ਿਕਰਯੋਗ ਹੈ ਕਿ ਸੀ.ਡਬਲਯੂ.ਸੀ. ਲੀਗ-2 ਅਗਲੇ ਸਾਲ (2027) ਦੱਖਣੀ ਅਫਰੀਕਾ, ਜ਼ਿੰਬਾਬਵੇ ਅਤੇ ਨਾਮੀਬੀਆ ਵਿੱਚ ਹੋਣ ਵਾਲੇ ਵਨਡੇ ਵਿਸ਼ਵ ਕੱਪ ਲਈ ਕੁਆਲੀਫਿਕੇਸ਼ਨ ਦਾ ਮੁੱਖ ਰਸਤਾ ਹੈ। ਅੱਠ ਟੀਮਾਂ ਦੀ ਇਸ ਲੀਗ ਵਿੱਚੋਂ ਚੋਟੀ ਦੀਆਂ ਚਾਰ ਟੀਮਾਂ ਨੂੰ ਵਿਸ਼ਵ ਕੱਪ ਕੁਆਲੀਫਾਇਰ ਵਿੱਚ ਜਗ੍ਹਾ ਮਿਲਦੀ ਹੈ। ਇਸ ਲਈ ਇਨ੍ਹਾਂ ਮੈਚਾਂ ਦਾ ਟਲਣਾ ਟੀਮਾਂ ਦੀਆਂ ਤਿਆਰੀਆਂ ਲਈ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ।
ਦੱਸ ਦੇਈਏ ਕਿ ਜੰਗ ਕਾਰਨ ਸਿਰਫ਼ ਕ੍ਰਿਕਟ ਹੀ ਨਹੀਂ, ਸਗੋਂ ਫੁੱਟਬਾਲ ਦੀਆਂ ਕਈ ਲੀਗਾਂ ਵੀ ਮੁਲਤਵੀ ਕਰਨੀਆਂ ਪਈਆਂ ਹਨ। ਹਵਾਈ ਸੇਵਾਵਾਂ ਵਿੱਚ ਵਿਘਨ ਪੈਣ ਕਾਰਨ ਕਈ ਭਾਰਤੀ ਐਥਲੀਟ ਵੱਖ-ਵੱਖ ਹਵਾਈ ਅੱਡਿਆਂ ‘ਤੇ ਫਸ ਗਏ ਹਨ। ਭਾਰਤ ਦੀ ਸਟਾਰ ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਵੀ ਦੁਬਈ ਹਵਾਈ ਅੱਡੇ ‘ਤੇ ਫਸ ਗਈ ਸੀ, ਜਿਸ ਕਾਰਨ ਉਹ ਵੱਕਾਰੀ ‘ਆਲ ਇੰਗਲੈਂਡ ਚੈਂਪੀਅਨਸ਼ਿਪ’ ਵਿੱਚ ਹਿੱਸਾ ਨਹੀਂ ਲੈ ਸਕੀ, ਹਾਲਾਂਕਿ ਹੁਣ ਉਹ ਸੁਰੱਖਿਅਤ ਭਾਰਤ ਪਰਤ ਆਈ ਹੈ।
ਇਹ ਵੀ ਪੜ੍ਹੋ- IND vs ENG ਸੈਮੀਫਾਈਨਲ ਮੈਚ ਰੱਦ ਹੋ ਗਿਆ ਤਾਂ ਕਿਸ ਨੂੰ ਮਿਲੇਗੀ ਫਾਈਨਲ ਦੀ ਟਿਕਟ? ਜਾਣੋ ICC ਦਾ ਨਿਯਮ
IND vs ENG: ਹਾਈ-ਸਕੋਰਿੰਗ ਮੁਕਾਬਲੇ ਦੀ ਉਮੀਦ, ਜਾਣੋ ਵਾਨਖੇੜੇ ਦੀ ਪਿੱਚ ‘ਤੇ ਕਿਸ ਨੂੰ ਮਿਲੇਗਾ ਫਾਇਦਾ